Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385493
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 5 (Input and Output Devices)

ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ

ਅਭਿਆਸ (Exercise)


6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਸਕੈਨਰ ਦੀ ਕੀ ਵਰਤੋਂ ਹੁੰਦੀ ਹੈ?
  2. ਉੱਤਰ:- ਸਕੈਨਰ ਇੱਕ ਇਨਪੁੱਟ ਯੰਤਰ ਹੈ ਜਿਸਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕੈਨ ਕਰਕੇ ਕੰਪਿਊਟਰ ਵਿੱਚ ਭਰਨ ਲਈ ਕੀਤੀ ਜਾਂਦੀ ਹੈ। ਇਹ ਫੋਟੋਸਟੈਟ ਮਸ਼ੀਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਫਰਕ ਸਿਰਫ ਇਹ ਹੈ ਕਿ ਫੋਟੋਸਟੈਸ ਮਸ਼ੀਨ ਆਊਟਪੁੱਟ ਨੂੰ ਕਾਗਜ਼ ਉੱਤੇ ਦਿੰਦੀ ਹੈ ਅਤੇ ਸਕੈਨਰ ਕਾਪੀ ਨੂੰ ਕੰਪਿਊਟਰ ਵਿੱਚ ਸਟੋਰ ਕਰਦਾ ਹੈ। ਸਕੈਨਰ ਕਈ ਸ਼ਕਲਾਂ, ਆਕਾਰਾਂ ਵਿੱਚ ਉਪਲੱਭਦ ਹਨ ਅਤੇ ਫੋਟੋਸਟੈਟ ਮਸ਼ੀਨ ਨਾਲੋਂ ਸਸਤੇ ਹੁੰਦੇ ਹਨ।
  3. ਕੀਅ-ਬੋਰਡ ਉੱਤੇ ਇੱਕ ਨੋਟ ਲਿਖੋ।
  4. ਉੱਤਰ:- ਕੀਅ-ਬੋਰਡ:- ਇਹ ਇੱਕ ਮੁੱਖ ਇਨਪੁੱਟ ਯੰਤਰ ਹੈ ਜਿਸਦੀ ਵਰਤੋਂ ਟੈਕਸਟ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਇਸਨੂੰ ਮਿਆਰੀ ਇਨਪੁੱਟ ਯੰਤਰ ਕਹਿੰਦੇ ਹਨ। ਇਹ ਟਾਈਪ ਮਸ਼ੀਨ ਦੀ ਤਰ੍ਹਾਂ ਹੁੰਦਾ ਹੈ, ਪਰ ਇਸ ਉੱਤੇ ਕੁਝ ਵਾਧੂ ਕੀਅਜ਼ ਵੀ ਲੱਗੀਆਂ ਹੁੰਦੀਆਂ ਹਨ। ਆਮ ਵਰਤੋਂ ਵਾਲੇ ਕੀਅ-ਬੋਰਡ ਉੱਤੇ 104 ਕੀਅਜ਼ ਲੱਗੀਆਂ ਹੁੰਦੀਆਂ ਹਨ। ਇਹਨਾਂ ਕੀਅਜ਼ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ, ਜੋ ਹੇਠਾਂ ਦਿੱਤੇ ਅਨੁਸਾਰ ਹਨ: -
    1. ਅਲਫਾਬੈੱਟ ਕੀਅਜ਼
    2. ਨੁਮੈਰਿਕ ਕੀਅਜ਼
    3. ਫੰਕਸ਼ਨਲ ਕੀਅਜ਼
    4. ਸਪੈਸ਼ਲ ਕੀਅਜ਼
    5. ਐਰੋ ਕੀਅਜ਼
  5. ਪ੍ਰਿੰਟਰ ਬਾਰੇ ਜਾਣਕਾਰੀ ਦਿਓ।
  6. ਉੱਤਰ:- ਪ੍ਰਿੰਟਰ:- ਪ੍ਰਿੰਟਰ ਆਊਟਪੁੱਟ ਯੰਤਰ ਹੈ ਜੋ ਆਊਟਪੁੱਟ ਨੂੰ ਕਾਗਜ਼ ਉੱਤੇ ਛਾਪਦਾ ਹੈ। ਇਸ ਦੁਆਰਾ ਦਿੱਤੀ ਆਊਟਪੁੱਟ ਨੂੰ ਸਥਾਈ ਹੋਣ ਕਰਕੇ ਹਾਰਡ ਕਾਪੀ ਕਿਹਾ ਜਾਂਦਾ ਹੈ। ਬਜ਼ਾਰ ਵਿੱਚ ਵੱਖ-ਵੱਖ ਰਫਤਾਰ, ਮਿਆਰ ਅਤੇ ਆਕਾਰ ਵਾਲੇ ਪ੍ਰਿੰਟਰ ਉਪਲੱਬਧ ਹਨ। ਪ੍ਰਿੰਟਰ ਬਲੈਕ ਐਂਡ ਵਾਈਟ ਜਾਂ ਰੰਗੀਨ ਹੋ ਸਕਦੇ ਹਨ। ਰੰਗੀਨ ਪ੍ਰਿੰਟਰ ਰੰਗਦਾਰ ਆਊਟਪੁੱਟ ਛਾਪਦਾ ਹੈ ਜਦਕਿ ਬਲੈਕ ਐਂਡ ਵਾਈਟ ਸਿਰਫ ਕਾਲੇ ਅਤੇ ਚਿੱਟੇ ਰੰਗ ਦੀ ਆਊਟਪੁੱਟ ਛਾਪ ਸਕਦਾ ਹੈ। ਆਮ ਤੌਰ ਤੇ ਵਰਤੇ ਜਾਣ ਵਾਲੇ ਤਿੰਨ ਪ੍ਰਕਾਰ ਦੇ ਪ੍ਰਿੰਟਰਾਂ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ:-
    1. ਡਾੱਟ ਮੈਟ੍ਰਿਕਸ ਪ੍ਰਿੰਟਰ
    2. ਇੰਕ ਜੈੱਟ ਪ੍ਰਿੰਟਰ
    3. ਲੇਜ਼ਰ ਪ੍ਰਿੰਟਰ
  7. ਮੋਨੀਟਰ ਬਾਰੇ ਜਾਣਕਾਰੀ ਦਿਓ।
  8. ਉੱਤਰ:- ਮੋਨੀਟਰ:- ਮੋਨੀਟਰ ਇੱਕ ਆਮ ਵਰਤੋਂ ਵਾਲਾ ਆਊਟਪੁੱਟ ਯੰਤਰ ਹੈ ਜੋ ਆਊਟਪੁੱਟ ਨੂੰ ਸਕਰੀਨ ਉੱਤੇ ਸਾਫਟ ਕਾਪੀ ਦੇ ਰੂਪ ਵਿੱਚ ਦਿੰਦਾ ਹੈ। ਮੋਨੀਟਰ ਆਕਾਰ ਅਤੇ ਕਿਸਮ ਮੁਤਾਬਕ ਕਈ ਤਰ੍ਹਾਂ ਦੇ ਹੋ ਸਕਦੇ ਹਨ। ਜਿਵੇਂ ਕੇ ਸੀ.ਆਰ.ਟੀ. ਮੋਨੀਟਰ, ਐੱਲ.ਸੀ.ਡੀ. ਅਤੇ ਐੱਲ.ਈ.ਡੀ. ਮੋਨੀਟਰ। ਇਹ 15", 16", 17", 19", 20" ਅਤੇ 21" ਵਿੱਚ ਉਪਲਬੱਧ ਹਨ। ਇਹ ਬਲੈਕ ਐਂਡ ਵਾਈਟ ਜਾਂ ਰੰਗੀਨ ਹੋ ਸਕਦੇ ਹਨ। ਪਰ ਅੱਜ-ਕੱਲ੍ਹ ਰੰਗੀਨ ਮੋਨੀਟਰ ਦਾ ਹੀ ਰਿਵਾਜ਼ ਹੈ। ਇਹ ਆਊਟਪੁਟ ਨੂੰ ਰੰਗਦਾਰ ਰੂਫ ਵਿੱਚ ਦਿਖਾਉਂਦੇ ਹਨ।
  9. ਮਾਊਸ ਬਾਰੇ ਤੁਸੀਂ ਕੀ ਜਾਣਦੇ ਹੋ।
  10. ਉੱਤਰ:- ਮਾਊਸ:-ਮਾਊਸ ਇੱਕ ਮਹੱਤਪੂਰਨ ਇਨਪੁੱਟ ਯੰਤਰ ਹੈ। ਇਹ ਸਕਰੀਨ ਉੱਤੇ ਕਰਸਰ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਸ਼ਕਲ ਕਾਰਨ ਇਸ ਨੂੰ ਮਾਊਸ (ਚੂਹਾ) ਕਿਹਾ ਜਾਂਦਾ ਹੈ। ਇਸ ਨੂੰ ਪੋਆਇੰਟਿੰਗ ਯੰਤਰ ਵੀ ਕਿਹਾ ਜਾਂਦਾ ਹੈ। ਮਾਊਸ ਦੇ ਪੁਆਇੰਟਰ ਨੂੰ ਸਕਰੀਨ ਉੱਤੇ ਘੁੰਮਾਉਣ ਲਈ ਇਸ ਨੂੰ ਪੱਧਰੇ ਤਲ ਉੱਤੇ ਘੁੰਮਾਇਆ ਜਾਂਦਾ ਹੈ। ਆਮ ਤੌਰ ਤੇ ਇਸ ਦੇ ਤਿੰਨ ਬਟਨ ਹੁੰਦੇ ਹਨ, ਜੋ ਕਿ ਹੇਠਾਂ ਦਿੱਤੇ ਅਨੁਸਾਰ ਹਨ: -
    1. ਖੱਬਾ (ਲੈਫਟ) ਬਟਨ
    2. ਸੱਜਾ (ਰਾਈਟ) ਬਟਨ
    3. ਸਕਰੌਲ ਬਟਨ
    ਚਿੱਤਰ:- ਮਾਊਸ ਅਤੇ ਮਾਊਸ ਦੇ ਤਿੰਨ ਬਟਨ।
  11. ਕੀਅ-ਬੋਰਡ ਦੀ ਹੋਮ ਰੋਅ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਦੱਸੋ।
  12. ਉੱਤਰ:- ਟਾਈਪ ਕਰਨ ਸਮੇਂ ਉਂਗਲਾਂ ਦੀ ਸਥਿਤੀ ਖਾਸ ਮਹੱਤਵ ਰੱਖਦੀ ਹੈ। ਜੇ ਤੁਸੀਂ ਟਾਈਪ ਸ਼ੁਰੂ ਕਰਨ ਜਾ ਰਹੇ ਹੋ ਤਾਂ ਤੁਹਾਡੀਆਂ ਉਂਗਲਾਂ ਹੋਮ ਰੋਅ ਉੱਤੇ ਹੋਣੀਆਂ ਚਾਹੀਦੀਆਂ ਹਨ।
    ਚਿੱਤਰ:- ਕੀ-ਬੋਰਡ ਦੀ ਹੋਮ ਰੋਅ ਉੱਤੇ ਉਂਗਲਾਂ ਦੀ ਸਥਿਤੀ।
    ਖੱਬੇ ਹੱਥ ਵਾਲੀਆਂ ਉਂਗਲਾਂ ਚਾਰ ਕੀਅਜ਼ A,S,D ਅਤੇ F ਉੱਤੇ ਹੋਣ। ਸੱਜੇ ਹੱਥ ਵਾਲੀਆਂ ਉਂਗਲਾਂ ਚਾਰ ਕੀਅਜ਼ J, K, L ਅਤੇ ; ਉੱਤੇ ਹੋਣ। ਸੱਜੇ ਹੱਥ ਦਾ ਅੰਗੂਠਾ ਹਮੇਸ਼ਾ ਸਪੇਸਬਾਰ ਨੂੰ ਦਬਾਉਣ ਲਈ ਵਰਤੋ।

SmartStudies.in © 2012-2023